ਜਲੰਧਰ — ਵੱਧਦੀ ਉਮਰ ਦੇ ਨਾਲ ਸਰੀਰ ਨੂੰ ਬਹੁਤ ਸਾਰੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਜੇਕਰ ਸਰੀਰ ਦੀ ਵਧੀਆ ਦੇਖ-ਭਾਲ ਕੀਤੀ ਜਾਵੇ ਤਾਂ ਸਾਰੀਆਂ ਸਮੱਸਿਆਵਾਂ ਤੋ ਬਚਿਆ ਜਾ ਸਕਦਾ ਹੈ। ਵੱਧਦੀ ਉਮਰ 'ਚ ਤੁਸੀ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਜ਼ਿੰਦਗੀ ਭਰ ਜਵਾਨ 'ਤੇ ਤੰਦਰੁਸਤ ਰਹਿ ਸਕਦੇ ਹੋ। ਆਉ ਜਾਣਦੇ ਹਾਂ ਕਿਵੇਂ!
1. ਨੀਂਦ
ਸਰੀਰ ਦੀ ਊਰਜਾ ਨੂੰ ਬਣਾਈ ਰੱਖਣ ਲਈ ਪੂਰੀ ਨੀਂਦ ਲੈਣਾ ਬਹੁਤ ਜਰੂਰੀ ਹੈ। ਰੋਜਾਨਾ 8 ਘੰਟੇ ਦੀ ਨੀਂਦ ਲਉ ਕਿਉਂਕਿ ਇਸ ਨਾਲ ਸਰੀਰ ਸਰਲ ਅਤੇ ਤੰਦਰੁਸਤ ਰਹਿੰਦਾ ਹੈ ਅਤੇ ਤੁਸੀਂ ਲੰਬੇ ਸਮੇ ਤੱਕ ਜਵਾਨ ਬਣੇ ਰਹਿ ਸਕਦੇ ਹੋ।
2. ਰੋਜ
ਰੋਜਾਨਾਂ ਸਰੀਰ ਨੂੰ ਚੰਗੀਆਂ ਆਦਤਾਂ 'ਚ ਢਾਲੋ । ਸਵੇਰੇ ਉੱਠ ਕੇ ਕਸਰਤ ਕਰੋ ਜਾਂ ਫਿਰ ਪਾਰਕ 'ਚ ਸੈਰ ਕਰਨ ਲਈ ਜਾਉ। ਇਸੇ ਤਰ੍ਹਾਂ ਰਾਤ ਨੂੰ ਸੌਣ ਦੀ ਨਿਸਚਿਤ ਰੁਟੀਨ ਹੋਣੀ ਚਾਹੀਦੀ ਹੈ।
3. ਝਪਕੀ ਨਾ ਲਉ
ਕੰਮਕਾਜ਼ ਦੇ ਵਿੱਚ ਝਪਕੀ ਲੈਣ ਨਾਲ ਊਰਜਾ ਦਾ ਵਹਾਅ ਹੁੰਦਾ ਹੈ ਪਰ ਝੱਪਕੀ ਲੈਣ ਦੀ ਬਜਾਏ ਸਰੀਰ ਨੂੰ ਹੋਰ ਕੰਮ੍ਹ 'ਚ ਵਿਅੱਸਤ ਕਰ ਲਉ। ਅਜਿਹਾ ਕਰਨ ਨਾਲ ਸਰੀਰ ਜਿਆਦਾ ਸਰਗਰਮ ਰਹੇਗਾ ਅਤੇ ਰਾਤ ਨੂੰ ਚੰਗੀ ਨੀਂਦ ਆਏਗੀ।
4. ਰਾਤ ਨੂੰ ਕੌਫੀ ਦਾ ਸੇਵਨ ਨਾ ਕਰੋ
ਹਰ ਟਾਈਮ ਕੌਫੀ ਪੀਣਾ ਵੀ ਸਿਹਤ ਲਈ ਬੇਹਤਰ ਨਹੀਂ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਕੌਫੀ ਦਾ ਸੇਵਨ ਬਿਲਕੁਲ ਵੀ ਨਾ ਕਰੋ ਕਿਉਂਕਿ ਕੌਫੀ ਨਾਲ ਊਰਜ਼ਾ ਮਿਲਦੀ ਹੈ। ਜਿਸ ਨਾਲ ਰਾਤ ਨੂੰ ਨੀਂਦ ਤੇ ਪ੍ਰਭਾਵ ਪੈ ਸਕਦਾ ਹੈ। ਇਸ ਲਈ ਰਾਤ ਨੂੰ ਸੌਣ ਤੋ ਕੁਝ ਘੰਟੇ ਪਹਿਲਾਂ ਹੀ ਕੌਫੀ ਦਾ ਸੇਵਨ ਕੀਤਾ ਜਾਵੇ।
5. ਕਸਰਤ
ਸਰੀਰ ਨੂੰ ਤਾਜਾ ਅਤੇ ਊਰਜ਼ਾ ਬਣਾਈ ਰੱਖਣ ਦੇ ਲਈ ਕਸਰਤ ਬਹੁਤ ਜ਼ਰੂਰੀ ਹੈ। ਰੋਜ਼ਾਨਾ ਸਿਰਫ 20 ਮਿੰਟ ਦੀ ਕਸਰਤ ਤੁਹਾਡੇ ਸਰੀਰ ਨੂੰ ਪੂਰਾ ਦਿਨ ਤਾਜਾ ਬਣਾਈ ਰੱਖ ਸਕਦੀ ਹੈ।
6. ਖਾਣ-ਪਾਣ
ਖਾਣ-ਪੀਣ ਦਾ ਸਿਹਤ ਨਾਲ ਬਹੁਤ ਗਹਿਰਾ ਸੰਬੰਧ ਹੁੰਦਾ ਹੈ। ਇਸ ਲਈ ਆਪਣੇ ਭੋਜ਼ਨ 'ਚ ਉਨਾਂ ਚੀਜ਼ਾਂ ਨੂੰ ਸਾਮਿਲ ਕਰੋ, ਜਿਸ ਨਾਲ ਸਰੀਰ ਨੂੰ ਊਰਜਾ ਪ੍ਰਾਪਤ ਹੋ ਸਕੇ। ਭੁੱਖ ਤੋਂ ਜਿਆਦਾ ਕਦੇ ਨਾ ਖਾਉ, ਇਸਦਾ ਨੀਂਦ ਉੱਪਰ ਬਹੁਤ ਗਹਿਰਾ ਪ੍ਰਭਾਵ ਪੈਦਾ ਹੈ ਅਤੇ ਭਾਰ ਵੀ ਤੇਜੀ ਨਾਲ ਵੱਧਦਾ ਹੈ।
ਅਜਿਹਾ ਦੇਸ਼, ਜਿੱਥੇ ਕੂੜਾ-ਕਰਕਟ ਦਾ ਨਹੀਂ ਹੈ ਕੋਈ ਨਾਮੋਨਿਸ਼ਾਨ
NEXT STORY